SASJJ

 ☬  ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ |  ☬   ਸੱਚਖੰਡ ਅੰਮ੍ਰਿਤ ਸੰਚਾਰ ਜੱਥਾ ਜੰਡੀ ਵੱਲੋਂ ਤੁਹਾਡਾ ਸਵਾਗਤ ਹੈ |  

ਜੱਥੇ ਬਾਰੇ

ਸੱਚਖੰਡ ਅੰਮ੍ਰਿਤ ਸੰਚਾਰ ਜੱਥਾ ਜੰਡੀ

ਸੱਚਖੰਡ ਅੰਮ੍ਰਿਤ ਸੰਚਾਰ ਜੱਥਾ ਜੰਡੀ ਪਿਛਲੇ ਲੰਬੇ ਅਰਸੇ ਤੋਂ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਰਾਜਾਂ ਵਿੱਚ ਅੰਮ੍ਰਿਤ ਸੰਚਾਰ ਦੀਆਂ ਸੇਵਾਵਾਂ ਬਿਨਾਂ ਕਿਸੇ ਲੋਭ—ਲਾਲਚ ਤੋਂ ਨਿਸ਼ਕਾਮ ਨਿਭਾ ਰਿਹਾ ਹੈ। ਜੱਥੇ ਦੇ ਸਿੰਘ ਇਹ ਬਾਖੂਬੀ ਜਾਣਦੇ ਨੇ ਕਿ ਜੱਥੇ ਦੀ ਸ਼ੁਰੂਆਤ ਵੇਲੇ ਭਾਈ ਭੁਪਿੰਦਰ ਸਿੰਘ, ਭਾਈ ਧਰਮ ਸਿੰਘ, ਭਾਈ ਸੁਖਮਨਜੋਤ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਪਰਮਿੰਦਰ ਸਿੰਘ ਹੀ ਦਾਸ ਨਾਲ ਸਨ। ਭਾਈ ਹਰਚਰਨ ਸਿੰਘ ਅਤੇ ਭਾਈ ਫਤਹਿ ਸਿੰਘ ਹੁਰਾਂ ਦੇ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਸਕਦਾ। ਫਿਰ ਇਹਨਾਂ ਥੋੜ੍ਹੇ ਜਿਹੇ ਸਿੰਘਾਂ ਨੇ ਦਿਨ ਪੁਰ ਰਾਤ, ਠਰੀਆਂ ਰਾਤਾਂ, ਤਪਦੀਆਂ ਧੁੱਪਾਂ, ਗਹਿਰੀਆਂ ਧੁੰਦਾਂ, ਮੀਂਹ—ਹਨੇ੍ਹਰੀ ਵਿੱਚ ਬਿਨਾਂ ਸਾਧਨਾਂ ਤੋਂ ਪੂਰੇ ਸਿਦਕ, ਹੌਂਸਲੇ ਅਤੇ ਸਿਦਕ ਨਾਲ ਐਸੀ ਜੰਗ ਕੀਤੀ ਕਿ ਅੱਜ ਜੱਥੇ ਵਿੱਚ ਦਸਮੇਸ਼ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕ੍ਰਿਪਾ ਸਦਕਾ ਖੂਬ ਰੌਣਕਾਂ ਵਰਤ ਰਹੀਆਂ ਹਨ। ਸਤਿਗੁਰਾਂ ਦੀਆਂ ਅਸੀਸਾਂ ਅਤੇ ਦੇਸ਼—ਵਿਦੇਸ਼ ਦੀਆਂ ਸੰਗਤਾਂ ਦੇ ਨਿੱਘੇ ਸਹਿਯੋਗ ਸਦਕਾ ਜੱਥੇ ਅੰਦਰ ਪਦਾਰਥਾਂ ਦੇ ਭੰਡਾਰ ਸ਼ੋਭਾ ਪਾ ਰਹੇ ਹਨ। ਰੱਤੋਵਾਲ ਵਾਲੇ ਵੀਰ ਨਿਰਮਲ ਸਿੰਘ, ਸੁਖਦੇਵ ਸਿੰਘ ਇਹਨਾਂ ਨੂੰ ਜਦੋਂ ਵੀ ਵੱਡੀਆਂ ਸ੍ਰਿੀ ਸਾਹਿਬਾਂ ਤਿਆਰ ਕਰਨ ਨੂੰ ਕਹਿਣਾ ਤਾਂ ਇਹਨਾਂ ਵੀਰਾਂ ਨੇ ਪਹਿਲ ਦੇ ਅਧਾਰ *ਤੇ ਬਾਕੀ ਕੰਮ—ਕਾਰ ਸੰਕੋਚ ਕੇ ਸ੍ਰਿੀ ਸਾਹਿਬਾਂ ਤਿਆਰ ਕਰਕੇ ਦੇਣੀਆਂ। ਘੜੂੰਏ ਵਾਲੇ ਵੀਰ ਦਰਸ਼ਨ ਸਿੰਘ ਅਤੇ ਪ੍ਰਿੰਸ ਵੀਰ ਜੀ ਨੂੰ ਜਦੋਂ ਵੀ ਜਗਰਾਉਂ ਬੈਠੇ ਹੀ ਬਾਟਿਆਂ ਦੇ ਸੈੱਟ ਬਾਰੇ ਜਾਂ ਵੱਡੇ ਖੰਡੇ ਤਿਆਰ ਕਰਨ ਨੂੰ ਕਹਿਣਾ ਤਾਂ ਇਹਨਾਂ ਵੀਰਾਂ ਨੇ ਵਾਕਿਆ ਹੀ ਪੂਰਾ ਪਿਓਰ ਸਰਬਲੋਹ ਲੋਹਾ ਵਰਤ ਕੇ ਪੂਰੀ ਰੀਝ ਅਤੇ ਨੀਝ ਨਾਲ ਬਾਟੇ ਤਿਆਰ ਕਰਕੇ ਜੱਥੇ ਦਾ ਜੋ ਸਾਥ ਦਿੱਤਾ, ਉਹ ਸਦਾ ਯਾਦ ਰਹੇਗਾ।
ਸੇਵਾ : 30 ਮਾਰਚ 1699 ਤੋਂ ਲੈ ਕੇ ਅੱਜ ਤੱਕ ਅੰਮ੍ਰਿਤ ਸੰਚਾਰ ਦੀ ਸੇਵਾ ਦਸਮੇਸ਼ ਪਿਤਾ ਜੀ ਦੀ ਨਦਰਿ ਹੇਠ ਸੀ, ਹੁਣ ਵੀ ਹੈ ਅਤੇ ਸਦਾ ਸਦਾ ਲਈ ਅੰਮ੍ਰਿਤ ਸੰਚਾਰ ਦੀ ਸੇਵਾ ਦਸਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਦਰਿ ਹੇਠ ਹੀ ਰਹੇਗੀ। ਸ੍ਰੀ ਅਕਾਲ ਤਖਤ ਸਾਹਿਬ ਇਹਨਾਂ ਸੇਵਾਵਾਂ ਦਾ ਧੁਰਾ ਸੀ, ਹੁਣ ਵੀ ਹੈ ਅਤੇ ਸਦਾ ਇਹ ਧੁਰਾ ਹੀ ਰਹੇਗਾ। ਸੱਚਖੰਡ ਅੰਮ੍ਰਿਤ ਸੰਚਾਰ ਜੱਥਾ ਜੰਡੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਪ੍ਰਵਾਨਿਤ ਪੰਥਕ ਰਹਿਤ ਮਰਿਯਾਦਾ ਅਨੁਸਾਰ ਸੇਵਾ ਨਿਭਾ ਰਿਹਾ ਹੈ ਅਤੇ ਸਦਾ ਪੰਥ ਦੀ ਸੇਵਾ ਵਿੱਚ ਹਰ ਵੇਲੇ, ਹਰ ਥਾਂ ਤੱਤਪਰ ਰਹੇਗਾ।
spiritual (1)

ਸੇਵਾਵਾਂ

WhatsApp Image 2026-05-05 at 13.48.21 (2)

ਅੰਮ੍ਰਿਤ ਸੰਚਾਰ

WhatsApp Image 2026-05-05 at 13.47.40

ਗੁਰਮਤਿ ਸਮਾਗਮ

WhatsApp Image 2026-05-05 at 13.48.14 (2)

ਵਿੱਦਿਅਕ ਸੇਵਾਵਾਂ

WhatsApp Image 2026-05-05 at 13.48.10 (2) - Copy

ਗੁਰਬਾਣੀ ਸੰਥਿਆ

WhatsApp Image 2026-05-05 at 13.48.23

ਅੰਮ੍ਰਿਤ ਵੇਲਾ — ਸੰਧਿਆ ਵੇਲਾ

WhatsApp Image 2026-05-05 at 13.48.09 (2)

ਗੁਰਪੁਰਬ

spiritual (1)

ਤਿਆਰੀਆਂ

ਅੰਮ੍ਰਿਤ ਛਕਣ ਤੋਂ ਪਹਿਲਾਂ ਜੋ ਤਿਆਰੀ ਹੋਣੀ ਚਾਹੀਦੀ ਹੈ:

spiritual (1)

ਗੈਲਰੀ

Scroll to Top